ਜਿਲ੍ਹਾ ਐਸ.ਏ.ਐਸ.ਨਗਰ ਵਿੱਚ ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਤੈਰਾਕੀ ਦੇ ਰਾਜ ਪੱਧਰੀ ਮੁਕਾਬਲੇ ਖੇਡ ਭਵਨ ਸੈਕਟਰ-63 ਵਿਖੇ ਸ਼ੁਰੂ

ਐਸ.ਏ.ਐਸ.ਨਗਰ, 21 ਅਕਤੂਬਰ, 2024: ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਰਾਜ ਪੱਧਰੀ ਖੇਡਾਂ ਦੌਰਾਨ ਖੇਡ ਤੈਰਾਕੀ ਮਿਤੀ 21.10.2024 ਤੋਂ 24.10.2024 ਤੱਕ ਜਿਲ੍ਹਾ ਐਸ.ਏ.ਐਸ.ਨਗਰ ਖੇਡ ਭਵਨ ਸੈਕਟਰ-63 ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ, ਸ੍ਰੀ ਵਿਰਾਜ ਐਸ. ਤਿੜਕੇ ਏ.ਡੀ.ਸੀ.(ਜ), ਸ੍ਰੀਮਤੀ ਦਮਨਜੀਤ ਕੌਰ ਐਸ.ਡੀ.ਐਮ. ਮੋਹਾਲੀ ਦੇ ਦਿੱਤੇ ਨਿਰਦੇਸ਼ਾਂ ਅਨੁਸਾਰ ਕਰਵਾਈ ਜਾ ਰਹੀ ਹੈ। ਜਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਵੱਲੋ ਦੱਸਿਆ ਗਿਆ ਕਿ ਇਸ ਟੂਰਨਾਮੈਂਟ ਵਿੱਚ 19 ਜਿਲ੍ਹਿਆ ਦੇ 500 ਤੋ ਵੱਧ ਖਿਡਾਰੀਆਂ ਵੱਲੋ ਭਾਗ ਲਿਆ ਗਿਆ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਖੇਡਾ ਪ੍ਰਤੀ ਉਤਸਾਹਿਤ ਕਰਨ ਲਈ ਅੱਜ ਲੱਕੀ ਡਰਾਅ ਵੀ ਕੱਢਿਆ ਗਿਆ ਤੇ ਜਿਹੜੇ ਖਿਡਾਰੀਆਂ ਦੇ ਲੱਕੀ ਡਰਾਅ ਨਿੱਕਲ ਹਨ, ਉਹਨਾਂ ਵਿੱਚ ਜਰਨੈਲ ਸਿੰਘ ਫਿਰੋਜਪੁਰ, ਸੂਰਜ ਜਲੰਧਰ ਅਤੇ ਸਮਰੱਥ ਲੁਧਿਆਣਾ ਤੋ ਹਨ। ਅੱਜ ਜਿਹਨਾਂ ਖਿਡਾਰੀਆਂ ਵੱਲੋ ਇਹਨਾਂ ਖੇਡਾਂ ਵਿੱਚ ਪੁਜੀਸ਼ਨਾਂ ਪ੍ਰਾਪਤ ਕੀਤੀਆ ਹਨ,ਉਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:- ਅੱਜ ਦਾ ਰਿਜਲਟ ਰਾਜ ਪੱਧਰੀ:   ਖੇਡ ਤੈਰਾਕੀ ਅੰ-14 (ਲੜਕੇ) : ➢ 200 ਮੀ: ਫਰੀ ਸਟਾਇਲ: ਦਿਵਾਂਸ਼ ਸ਼ਰਮਾ ਨੇ ਪਹਿਲਾ ਸਥਾਨ, ਤ੍ਰਿਣਭ ਸ਼ਰਮਾ ਦੇ ਦੂਜਾ ਸਥਾਨ ਅਤੇ ਜਸਮਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।   ➢ 100 ਮੀ: ਬੈਕ ਸਟਰੋਕ: ਨਿਕੁੰਸ਼ ਬਹਿਲ ਪਹਿਲਾ ਸਥਾਨ, ਤ੍ਰਿਨਭ ਸ਼ਰਮਾਂ ਅਤੇ ਅਗਮਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।   ➢ 100 ਮੀ: ਬਰੈਂਸਟ ਸਟਰੋਕ: ਜਸਮਨ ਸਿੰਘ ਨੇ ਪਹਿਲਾ ਸਥਾਨ, ਪੁਭਨੂਰ ਸਿੰਘ ਨੇ ਦੂਜਾ ਸਥਾਨ ਅਤੇ ਅੰਗਦ ਵਾਲੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।   ➢ 200 ਮੀ: ਇੰਡ ਮੈਡਲੇ: ਨਿਕੁਜ ਬਹਿਲ ਨੇ ਪਹਿਲਾ ਸਥਾਨ, ਅਗਮਜੋਤ ਸਿੰਘ ਨੇ ਦੂਜਾ ਸਥਾਨ ਅਤੇ ਦਿਵਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ: ➢ 200ਮੀ: ਇੰਡ ਮੈਡਲੇ: ਰਵੀਨੂਰ ਸਿੰਘ ਨੇ ਪਹਿਲਾ ਸਥਾਨ, ਸਾਹਿਬਜੋਤ ਸਿੰਘ ਜੰਡੂ ਨੇ ਦੂਜਾ ਸਥਾਨ ਅਤੇ ਕੇਸ਼ਵ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।   ➢ 200ਮੀ: ਬੈਕ ਸਟਰੋਕ: ਜੂਝਾਰ ਸਿੰਘ ਗਿੱਲ ਨੇ ਪਹਿਲਾ ਸਥਾਨ, ਵੇਭਵ ਕੋਹਲੀ ਨੇ ਦੂਜਾ ਸਥਾਨ ਅਤੇ ਹਰਮੇਹਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੇ: ➢ 100 ਮੀ: ਬਰੈਸਟ ਸਟਰੋਕ: ਅਵਤੇਸ਼ਵੀਰ ਸਿੰਘ ਪਹਿਲਾ ਸਥਾਨ, ਮਾਨਵਿੰਦਰਪੀਤ ਸਿੰਘ ਦੂਜਾ ਸਥਾਨ ਅਤੇ ਮੌਨੂੰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।   ➢ 200 ਮੀ: ਇੰਡ ਮੈਡਲੇ: ਆਰਵ ਸ਼ਰਮਾ ਨੇ ਪਹਿਲਾ ਸਥਾਨ, ਪੁਸ਼ਕਿਨ ਦੇਵਰਾ ਨੇ ਦੂਜਾ ਸਥਾਨ ਅਤੇ ਭਾਸਕਰ ਰਤਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published. Required fields are marked *