ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਸਕੂਲ ਵਿੱਖੇ ਕਰਵਾਇਆ ਜਾਗਰੂਕਤਾ ਸਮਾਗਮ

ਫਿ਼ਰੋਜ਼ਪੁਰ, 11 ਅਕਤੂਬਰ (।              )
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਹਰ ਸ਼ੁਕਰਵਾਰ ਡੇਂਗੂ ਤੇ ਵਾਰ’ ਤਹਿਤ  ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ  ਰੋਹਿਤ ਪਬਲਿਕ ਸਕੂਲ ਵਿਖ਼ੇ ਡੇਗੂ ਨੂੰ ਫੈਲਣ ਤੋਂ ਰੋਕਣ ਅਤੇ ਇਸ ਤੋਂ ਬਚਾਅ ਸੰਬੰਧੀ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਵੱਲੋ ਵਿਦਿਆਰਥੀਆਂ ਨੂੰ ਸਕੂਲ ਅਤੇ ਘਰਾਂ ਅੰਦਰ  ਸਾਫ ਸਫਾਈ ਵੱਲ ਧਿਆਨ ਦੇਣ ਲਈ ਪੇ੍ਰਰਿਤ ਕੀਤਾ ਗਿਆ।
    ਇਸ ਮੌਕੇ ਜਾਗਰੁਕ ਕਰਦਿਆਂ ਡਾ ਸਮਿੰਦਰ ਕੌਰ ਜ਼ਿਲ੍ਹਾ ਐਪੀਡਮੋਲੋਜਿਸਟ ਨੇ ਡੇਂਗੂ ਦੇ ਕਾਰਨਾਂ, ਲੱਛਣਾਂ ਤੇ ਬਚਾਓ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਡੇਂਗੂ ਐਡੀਜ਼ ਨਾਮ ਦੇ ਮੱਛਰ ਨਾਲ ਫੈਲਦਾ ਹੈ ਅਤੇ ਇਹ ਸਾਫ਼ ਪਾਣੀ ਵਿਚ ਵੱਧਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋੱ ਵਿਅਕਤੀ ਦੇ ਪਲੇਟਲੈਟ ਘੱਟਦੇ ਹਨ ਤਾਂ ਉਹ ਤੁਰੰਤ ਨੇੜ੍ਹੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਆਪਣਾ ਇਲਾਜ਼ ਕਰਵਾਉਣ। ਡੇਂਗੂ ਦਾ ਬੁਖਾਰ ਹੋਣ ਤੇ ਸਿਰਫ ਪੈਰਾਸਿਟਾਮੋਲ ਦੀ ਗੋਲੀ ਹੀ ਖਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਡੇਂਗੂ ਵਿੱਚ ਐਸਪਰੀਨ ਦੀ ਗੋਲੀ ਦੀ ਵਰਤੋਂ ਨਾ ਕੀਤੀ ਜਾਵੇ। ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ । ਜੇਕਰ ਵਿਅਕਤੀ ਦੇ ਸ਼ਰੀਰ ਤੇ ਲਾਲ ਧੱਬੇ ਨਜ਼ਰ ਆਉਣ ਤਾਂ ਸਰਕਾਰੀ ਹਸਪਤਾਲ ਵਿਚ ਇਲਾਜ਼ ਲਈ ਪਹੁੰਚ ਕੀਤੀ ਜਾਵੇ। ਇਹ ਮੱਛਰ ਸਾਫ਼ ਤੇ ਖੜ੍ਹੇ ਪਾਣੀ ਵਿਚ ਪਲਦਾ ਹੈ ਅਤੇ ਹਵਾ ਲਈ ਲਗਾਏ ਕੂਲਰਾਂ ਦਾ ਪਾਣੀ ਵੀ ਦਿਨ ਵਿਚ ਦੋ ਵਾਰ ਬਦਲਣਾ ਚਾਹੀਦਾ ਹੈ, ਕਿਉਂਕਿ ਮਲੇਰੀਏ ਤੇ ਡੇਂਗੂ ਦਾ ਮੱਛਰ ਖੜੇ ਪਾਣੀ ਤੋਂ ਪੈਦਾ ਹੋ ਜਾਂਦਾ ਹੈ। ਡੇਗੂ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਹਰ ਸ਼ੁਕਰਵਾਰ ਨੂੰ ਡ੍ਰਾਈ ਡੇ ਮਨਾਇਆ ਜਾ ਰਿਹਾ ਹੈ ਅਤੇ ਇਸ ਦਿਨ ਹਰ ਇਕ ਵਿਅਕਤੀ ਅਤੇ ਹਰੇਕ ਵਿਭਾਗ ਘਰ ਅਤੇ ਹਰੇਕ ਦਫ਼ਤਰ ਦੇ ਕੂਲਰਾਂ ਅਤੇ ਆਲੇ ਦੁਆਲੇ ਖੜੇ ਪਾਣੀ ਦੀ ਸਫਾਈ ਕਰੇ ਜਾ ਜੋ ਮੱਛਰ ਪੈਦਾ ਨਾ ਹੋ ਸਕਣ।
                   ਡਿਪਟੀ ਮਾਸ ਮੀਡਿਆ ਅਫ਼ਸਰ ਅੰਕੁਸ਼ ਭੰਡਾਰੀ ਨੇ ਕਿਹਾ ਕਿ ਜਿਆਦਾ ਦਿਨਾਂ ਤੱਕ ਖੜ੍ਹੇ ਪਾਣੀ ਵਿਚ ਸਮੇਂ—ਸਮੇਂ ਤੇ ਮਿੱਟੀ ਦਾ ਤੇਲ ਪਾਇਆ ਜਾਵੇ ਤਾਂ ਜੋ ਮਲੇਰੀਏ ਤੇ ਡੇਂਗੂ ਦਾ ਵਾਰ ਕਰਦੇ ਮੱਛਰਾਂ ਦਾ ਖਾਤਮਾ ਕੀਤਾ ਜਾ ਸਕੇ। ਇਨ੍ਹਾਂ ਮੱਛਰਾਂ ਦੇ ਕੱਟਣ ਨਾਲ ਮਨੁੱਖ ਨੂੰ ਮਲੇਰੀਆ ਤੇ ਡੇਂਗੂ ਜਿਹੀਆਂ ਬਿਮਾਰੀਆਂ ਆਣ ਘੇਰਦਿਆਂ ਹਨ, ਜਿਸ ਕਰਕੇ ਮਨੁੱਖ ਕਈ ਦਿਨਾਂ ਤੱਕ ਬਿਮਾਰੀ ਨਾਲ ਲਿਪਤ ਹੋਣ ਕਰਕੇ ਉਠਣ ਦੇ ਯੋਗ ਨਹੀਂ ਹੋ ਪਾਉਂਦਾ। ਮਲੇਰੀਏ ਤੇ ਡੇਂਗੂ ਦੀ ਬਿਮਾਰੀ ਨਾਲ ਪੀੜਤ ਮਰੀਜ਼ ਵਿੱਚ ਠੰਡ ਲੱਗਣੀ, ਕਾਂਬਾ ਚੜਣਾ, ਪੇਟ ਵਿਚ ਦਰਦ, ਭੁੱਖ ਘੱਟ ਲੱਗਣੀ, ਸਿਰ ਦਰਦ ਤੇ ਬੁਖਾਰ ਵਰਗੇ ਲੱਛਣ ਦਿਸਦੇ ਹਨ। ਅਜਿਹਾ ਮਹਿਸੂਸ ਹੋਣ ਤੇ ਮਰੀਜ਼ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਇਲਾਜ ਹੋ ਸਕੇ।

Leave a Reply

Your email address will not be published. Required fields are marked *