ਸਹਾਇਕ ਕਮਿਸ਼ਨਰ ਰਾਜ ਕਰ ਵੱਲੋਂ ਜੀ.ਐਸ.ਟੀ ਵਧਾਉਣ ਲਈ ਵੱਖ-ਵੱਖ ਟਰੇਡ ਦੇ ਡੀਲਰਾਂ ਮਾਲਕਾਂ/ਪ੍ਰਤੀਨਿਧੀਆਂ ਨਾਲ ਮੀਟਿੰਗ

ਫਾਜ਼ਿਲਕਾ, 26 ਸਤੰਬਰ
ਸਹਾਇਕ ਕਮਿਸ਼ਨਰ ਰਾਜ ਕਰ ਫਾਜਿਲਕਾ ਸ਼੍ਰੀ ਰੋਹਿਤ ਗਰਗ ਵੱਲੋਂ ਜੀ.ਐਸ.ਟੀ ਵਧਾਉਣ ਲਈ ਵੱਖ-ਵੱਖ ਟਰੇਡ ਦੇ ਡੀਲਰਾਂ ਮਾਲਕਾਂ/ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੋਕੇ ਵੱਖ-ਵੱਖ ਟਰੇਡ ਦੇ ਮਾਲਕਾਂ/ਪ੍ਰਤੀਨਿਧੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆ। ਇਸ ਮੀਟਿੰਗ ਵਿੱਚ ਸ਼੍ਰੀ ਵਿਕਾਸ ਸਵਾਮੀ ਰਾਜ ਕਰ ਅਫਸਰ ਅਤੇ ਸ਼੍ਰੀ ਮਹਿੰਦਰ ਗਿੱਲ ਰਾਜ ਕਰ ਨਿਰਿਖਕ ਸ਼ਾਮਿਲ ਸਨ।
ਸਹਾਇਕ ਕਮਿਸ਼ਨਰ ਰਾਜ ਕਰ ਫਾਜਿਲਕਾ ਵੱਲੋਂ ਜੀ.ਐਸ.ਟੀ ਵਧਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਜੋ ਵੀ ਸਮਾਨ ਵੇਚਿਆ ਜਾਂਦਾ ਹੈ ਉਸ ਦੀ ਬਿਲਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਬਣਦਾ ਟੈਕਸ ਜਮ੍ਹਾਂ ਕਰਵਾਇਆ ਜਾਵੇ, ਤਾ ਜੋ ਸਰਕਾਰੀ ਮਾਲੀਏ ਨੂੰ ਸੁਰਖਿਅਤ ਅਤੇ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਆਰਥਿਕ ਵਿਕਾਸ ਪੱਖੋਂ ਟੈਕਸ ਹਰ ਕਿਸੇ ਨੂੰ ਜਮ੍ਹਾਂ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਸ਼੍ਰੀ ਅਸ਼ੋਕ ਗੁਲਬੱਧਰ, ਕਰਿਆਣਾ ਐਸੋਸਿਐਸ਼ਨ ਦੇ ਚੈਅਰਮੈਨ ਸ਼੍ਰੀ ਕ੍ਰਿਸ਼ਨ ਲਾਲ ਜਸੂਜਾ ਤੇ ਵੱਖ-ਵੱਖ ਯੁਨੀਅਨ ਦੇ ਪ੍ਰਧਾਨ ਸ਼੍ਰੀ ਸੁਰਿਦੰਰ ਕਮਰਾ, ਸ਼੍ਰੀ ਸੁਭਾਸ਼ ਚਲਾਨਾ, ਸ਼੍ਰੀ ਦਰਪਨ ਸਚਦੇਵਾ, ਸ਼੍ਰੀ ਮੁਨੀਤ ਵਧਵਾ, ਸ਼੍ਰੀ ਮਨਜੀਤ ਗਾਂਧੀ, ਸ਼੍ਰੀ ਨਰਿੰਦਰ ਪਰਨਾਮੀ, ਸ਼੍ਰੀ ਸੋਨੂੰ ਪਾਕਪਟਨਿਆ, ਸ਼੍ਰੀ ਸੰਦੀਪ ਮਕੱੜ, ਸ਼੍ਰੀ ਗਿਰਿਸ਼ ਸਚਦੇਵਾ, ਸ਼੍ਰੀ ਰਾਜਨ ਛੋਕਰਾ ਹਾਜਰ ਹੋਏ।

Leave a Reply

Your email address will not be published. Required fields are marked *