ਪੰਜਾਬ ਸਰਕਾਰ ਵਲੋਂ ਤਿਆਰ ਕੀਤੀਆਂ ਝਾਕੀਆਂ ਕਲ੍ਹ ਕੁਰਾਲੀ ਤੋਂ ਜ਼ਿਲ੍ਹੇ ਚ ਦਾਖਲ ਹੋਣਗੀਆਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਜਨਵਰੀ, 2024:
ਪੰਜਾਬ ਸਰਕਾਰ ਵਲੋਂ ਪੰਜਾਬ ਦੇ ਮਹਾਨ ਯੋਧਿਆਂ, ਮਾਈ ਭਾਗੋ- ਔਰਤਾਂ ਦਾ ਸ਼ਕਤੀਕਰਨ ਅਤੇ ਪੰਜਾਬੀ ਸੱਭਿਆਚਾਰ ਬਾਰੇ ਤਿਆਰ ਕੀਤੀਆਂ ਝਾਕੀਆਂ ਕਲ੍ਹ 28 ਜਨਵਰੀ ਨੂੰ ਕੁਰਾਲੀ ਤੋਂ ਜ਼ਿਲ੍ਹੇ ਚ ਦਾਖਲ ਹੋਣਗੀਆਂ।
     ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ 28 ਜਨਵਰੀ ਨੂੰ ਸਵੇਰੇ 8 ਵਜੇ ਕੁਰਾਲੀ ਸ਼ਹਿਰ ਵਿੱਚ ਦਿਖਾਏ ਜਾਣ ਤੋਂ ਬਾਅਦ ਸਵੇਰੇ 9.00 ਵਜੇ ਪਿੰਡ ਕਨੋੜਾ, ਦੁਸਾਰਨਾ, 9.30 ਵਜੇ ਫਤਿਹਗੜ, 10.00 ਵਜੇ ਬੜੋਦੀ, 10.30 ਵਜੇ ਚੰਦਪੁਰ,11.00 ਵਜੇ ਬਲਾਕ ਮਾਜਰੀ, 11.30 ਵਜੇ ਖੇੜਾ, ਸਿਆਲਬਾ, 12.00 ਵਜੇ ਖਿਜਰਾਬਾਦ, 12.30 ਵਜੇ ਕੁਬਾਹੇੜੀ, ਅਭੀਪੁਰ, 1.00 ਵਜੇ ਦੁਲਵਾਂ, 1.30 ਵਜੇ ਪੱਲਣਪੁਰ, 2.00 ਵਜੇ ਭੜੋਜੀਆਂ, ਫਿਰੋਜਪੁਰ, 2.30 ਵਜੇ ਮੁੱਲਾਪੁਰ, 3.00 ਵਜੇ ਖਰੜ, 4.30 ਵਜੇ ਸੰਤੇਮਾਜਰਾ ਵਿਖੇ ਦੇਖੀਆਂ ਜਾ ਸਕਣਗੀਆਂ।
      29 ਜਨਵਰੀ ਨੂੰ ਝਾਕੀਆਂ ਮੋਹਾਲੀ ਸਬ ਡਵੀਜ਼ਨ ਵਿੱਚ ਪਿੰਡ ਚੱਪੜਚਿੜੀ ਖੁਰਦ ਵਿਖੇ ਸਵੇਰੇ 9:00 ਵਜੇ, ਲਾਂਡਰਾਂ 10:00 ਵਜੇ, ਭਾਗੋਮਾਜਰਾ 10:00 ਵਜੇ, ਸਨੇਟਾ 11:00 ਵਜੇ, ਬਰਲਾਬ 11:00 ਵਜੇ, ਦੈੜੀ 12:00 ਵਜੇ, ਤੰਗੋਰੀ 1:00 ਵਜੇ, ਮੋਟੇਮਾਜਰਾ 2:00 ਵਜੇ ਦੁਪਹਿਰ ਦੇਖੀਆਂ ਜਾ ਸਕਣਗੀਆਂ।
      30 ਜਨਵਰੀ ਨੂੰ ਡੇਰਾਬੱਸੀ ਸਬ ਡਵੀਜ਼ਨ ਵਿਖੇ ਪਿੰਡ ਰਾਜੋਮਾਜਰਾ ਵਿਖੇ ਸਵੇਰੇ 10:00 ਵਜੇ, ਅਮਲਾਲਾ 11:30 ਵਜੇ, ਚੰਡਿਆਲਾ 12.30 ਵਜੇ, ਬਰੋਲੀ 2.00 ਵਜੇ, ਬਾਕਰਪੁਰ 3.00 ਵਜੇ, ਭਾਂਖਰਪੁਰ 4.00 ਵਜੇ ਇਹ ਝਾਕੀਆਂ ਦੇਖੀਆਂ ਜਾ ਸਕਣਗੀਆਂ।

Leave a Reply

Your email address will not be published. Required fields are marked *