ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਵਹਾਉਣਾ ਜਮੀਨ ਦੀ ਉਪਜਾਊ ਸਕਤੀ ਲਈ ਲਾਹੇਵੰਦ :ਐਸ.ਡੀ.ਐਮ ਜੈਤੋ

ਫਰੀਦਕੋਟ 16 ਸਤੰਬਰ ()  ਡਿਪਟੀ ਕਮਿਸਨਰ ਸ੍ਰੀ ਵਿਨੀਤ ਕੁਮਾਰ ਦੇ ਆਦੇਸਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਅਮਰੀਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਡਾ. ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਰੋੜੀਕਪੂਰਾ ਵਿਖੇ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਸਬੰਧੀ ਕਿਸਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਉਪ ਮੰਡਲ ਮੈਜਿਸਟਰੇਟ ਮੈਡਮ ਪਰਲੀਨ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਵੱਲੋ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਜਾਣ ਤੇ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਜੋ ਕਿਸਾਨ ਪਰਾਲੀ ਨੂੰ ਅੱਗ ਲਗਾਉਦਾ ਹੈ ਸਭ ਤੋ ਪਹਿਲਾ ਉਹ ਖੁਦ ਜਹਿਰੀਲੇ ਧੂੰਏ ਦਾ ਸ਼ਿਕਾਰ ਹੁੰਦਾ ਹੈ ਤੇ ਉਸ ਤੋ ਬਾਅਦ ਉਸ ਦੇ ਪਿੰਡ ਬੱਚੇ ਬਜੁਰਗ ਇਸ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਨਾਲ ਅਸੀਂ ਆਪਣਾ ਤੇ ਆਪਣੀ ਜਮੀਨ ਦਾ ਵੀ ਨੁਕਸਾਨ ਕਰਦੇ ਹਾਂ। ਜਿਸ ਕਾਰਨ ਜਮੀਨਾਂ ਦੀ ਸਿਹਤ ਦਿਨ ਬ ਦਿਨ ਘੱਟਦੀ ਜਾ ਰਹੀ ਹੈ ਤੇ ਫਸਲਾਂ ਨੂੰ ਬਿਮਾਰੀਆਂ , ਕੀੜੇ ਵੱਧ ਪੈ ਰਹੇ ਹਨ ਉਸ ਦੇ ਕੰਟਰੋਲ ਲਈ ਕਿਸਾਨ ਕੀੜੇਮਾਰ ਜਹਿਰਾਂ ਦੀ ਵਰਤੋ ਕਰਦੇ ਨੇ ਤੇ ਉਹੀ ਜਹਿਰ ਸਾਡੇ ਘਰਾਂ ਵਿੱਚ ਅਨਾਜ ਦੇ ਰੂਪ ਵਿੱਚ ਆ ਰਿਹਾ ਹੈ ਜਿਸ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਆਪਣੇ ਪੈਰ ਪਸਾਰੇ ਹਨ।

ਕੈਂਪ ਦੌਰਾਨ ਦੌਰਾਨ ਅਗਾਂਹਵਧੂ ਕਿਸਾਨ ਰਮਨਦੀਪ ਸਿੰਘ ਨੇ ਝੋਨੇ ਦੀ ਪਰਾਲੀ ਪ੍ਰਬੰਧਣ ਸਬੰਧੀ ਕੋਆਰਪਰੇਟਿਵ  ਸੁਸਾਇਟੀ ਵਿੱਚ ਪਰਾਲੀ ਪ੍ਰਬੰਧਣ ਦੇ ਸੰਦ ਉਪਲਬਧ ਕਰਵਾਉਣ ਦੀ ਤਾਈਦ ਕੀਤੀ ਤਾਂ ਜੋ ਛੋਟੇ ਕਿਸਾਨ ਪਰਾਲੀ ਦਾ ਪ੍ਰਬੰਧਣ ਸੁਚੱਜੇ ਢੰਗ ਨਾਲ ਕਰ ਸਕਣ ਅਤੇ ਨਾਲ ਲੱਗਦੇ ਪਿੰਡ ਰਾਮੇਆਣੇ ਵਿਖੇ ਛੋਟੇ ਬੇਲਰ ਮਾਲਕਾਂ ਵਾਸਤੇ ਡੰਪ ਬਨਾਉਣ ਦੀ ਬੇਨਤੀ ਕੀਤੀ। ਇਸ ਤੋ ਇਲਾਵਾ ਨਹਿਰੀ ਪਾਣੀ ਉਪਲਬਧ ਕਰਨ ਵਾਸਤੇ ਵੀ ਪਿੰਡ ਵਾਸੀਆਂ ਵੱਲੋ ਮੰਗ ਕੀਤੀ ਗਈ।

ਐਸ.ਡੀ.ਐਮ. ਜੈਤੋ ਪਰਲੀਨ ਕੌਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਜਮੀਨ ਵਿੱਚ ਵਹਾਉਣ ਲਈ ਅਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਣ ਸਬੰਧੀ ਆਪਣਾ ਬਣਦਾ ਯੋਗਦਾਨ ਦੇਣ ਦੀ ਅਪੀਲ ਕੀਤੀ।

ਇਸ ਤੋ ਬਾਅਦ ਡਾ. ਜਸਵੰਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਵੱਲੋ ਕਿਸਾਨਾਂ ਝੋਨੇ ਦੀ ਫਸਲ ਸਬੰਧੀ ਜਾਣਕਾਰੀ ਦਿੱਤੀ ਤੇ ਰਾਜਾ ਸਿੰਘ ਏ.ਟੀ.ਐਮ ਵੱਲੋ ਪੀ.ਐਮ ਕਿਸਾਨ ਸਕੀਮ ਸਬੰਧੀ ਕਿਸਾਨਾਂ ਨੂੰ ਦੱਸਿਆ ।

Leave a Reply

Your email address will not be published. Required fields are marked *