ਅੰਮ੍ਰਿਤਸਰ 27 ਅਗਸਤ 2024—
ਰੈਡ ਕਰਾਸ ਦੇ ਭੰਗੂੜੇ ਵਿੱਚ 13 ਜੁਲਾਈ 2024 ਨੂੰ ਆਈ ਬੱਚੀ ਦਾ ਰੈਡ ਕਰਾਸ ਵਲੋਂ ਸ੍ਰੀ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ–ਕਮ–ਪ੍ਰਧਾਨ, ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੀ ਅਗਵਾਈ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਵਾਰਡ ਵਿਖੇ ਇਲਾਜ ਕਰਵਾਇਆ ਗਿਆ ਤੇ ਹੁਣ ਬੱਚੀ ਬਿਲਕੁੱਲ ਠੀਕ ਹੈ ਅਤੇ ਅੱਜ ਇਸ ਬੱਚੀ ਨੂੰ ਮੈਡਮ ਗੁਰਸਿਮਰਨਜੀਤ ਕੌਰ, ਸਹਾਇਕ ਕਮਿਸ਼ਨਰ –ਕਮ– ਆਨਰੇਰੀ ਸਕੱਤਰ, ਰੈਡ ਕਰਾਸ ਸੁਸਾਇਟੀ ਅਦੇ ਰੈਡ ਕਰਾਸ ਦੇ ਮੈਂਬਰ ਸ੍ਰੀਮਤੀ ਗੁਰਦਰਸ਼ਨ ਕੋਰ ਬਾਵਾ, ਸ੍ਰੀਮਤੀ ਜਸਬੀਰ ਕੌਰ, ਸ੍ਰੀਮਤੀ ਦਲਬੀਰ ਕੌਰ ਨਾਗਪਾਲ, ਸ੍ਰੀਮਤੀ ਰਾਗਨੀ ਸ਼ਰਮਾ, ਸ੍ਰੀਮਤੀ ਮਨਿੰਦਰ ਕੌਰ, ਸ੍ਰੀ ਅਜੈ ਡੁਡੇਜਾ ਅਤੇ ਰੈਡ ਕਰਾਸ ਦੇ ਸਟਾਫ ਵਲੋਂ ਪ੍ਰਮਾਤਮਾ ਤੋਂ ਅਰਦਾਸ ਕੀਤੀ ਗਈ ਕਿ ਇਹ ਬੱਚੀ ਹਮੇਸ਼ਾ ਖੁਸ਼ ਰਹੇ ।
ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨਜੀਤ ਕੌਰ ਨੇ ਰੈਡ ਕਰਾਸ ਦੀ ਟੀਮ ਅਤੇ ਮੈਡੀਕਲ ਸੁਪਰਡੰਟ ਡਾ. ਕਰਮਜੀਤ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨਾਂ ਨੇ ਇਸ ਬੱਚੀ ਦੀ ਪੂਰੀ ਸਾਂਭ ਸੰਭਾਲ ਵਧੀਆ ਢੰਗ ਨਾਲ ਕੀਤੀ ਹੈ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਧੀਆਂ ਦੇ ਸਤਿਕਾਰ ਲਈ ਆਪਣੀ ਜਿੰਮੇਵਾਰੀ ਪ੍ਰਤੀ ਸੁਚੇਤ ਹੋਈਏ ਤਾਂ ਜੋ ਸਾਡੀਆਂ ਧੀਆਂ ਬਿਨਾਂ ਕਿਸੇ ਡਰ ਦੇ ਅੱਗੇ ਵੱਧ ਸਕਣ।
ਇਸ ਮੌਕੇ ਸ੍ਰੀ ਸੈਮਸਨ ਮਸੀਹ, ਕਾਰਜਕਾਰੀ ਸਕੱਤਰ, ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੇ ਵੀ ਇਸ ਬੱਚੀ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਇਸ ਬੱਚੀ ਦੀ ਦੇਖਭਾਲ ਅਤੇ ਅਡਾਪਸ਼ਨ ਦੀ ਪ੍ਰਕਿਰਿਆ ਹੁਣ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਊਂਡੇਸ਼ਨ ਧਾਮ, ਪਿੰਡ ਤਲਵੰਡੀ ਖੁਰਦ, ਲੁਧਿਆਣਾ ਵਲੋਂ ਕੀਤੀ ਜਾਣੀ ਹੈ। ਇਸ ਤਰ੍ਹਾਂ ਇਸ ਬੱਚੀ ਦੇ ਪੰਘੂੜੇ ਵਿੱਚ ਆਉਣ ਨਾਲ ਬੱਚਿਆਂ ਦੀ ਗਿਣਤੀ 192 ਹੋ ਗਈ ਹੈ।