ਡਿਪਟੀ ਕਮਿਸ਼ਨਰ ਨੇ ਪਰਿਵਾਰ ਸਮੇਤ ਸਰਕਾਰੀ ਗਉਸ਼ਾਲਾ ਵਿਖੇ ਪਹੁੰਚ ਕੇ ਸਵਾ ਮਨੀ ਕਰਵਾਈ

ਫਾਜ਼ਿਲਕਾ-

ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਆਪਣੇ ਪਰਿਵਾਰ ਸਮੇਤ ਪਿੰਡ ਸਲੇਮਸ਼ਾਹ ਵਿਖੇ ਸਥਿਤ ਸਰਕਾਰੀ ਗਉਸ਼ਾਲਾ ਵਿਖੇ ਪਹੁੰਚ ਕੇ ਸਵਾ ਮਨੀ ਕਰਵਾਈ ਅਤੇ ਆਪਣੀ ਹੱਥੀ ਗੳਵੰਸ਼ ਨੂੰ ਗੁੜ ਖਵਾਇਆ। ਇਸ ਮੌਕੇ ਉਨ੍ਹਾਂ ਗਉਵੰਸ਼ ਦੀ ਸੰਭਾਲ ਕਰ ਰਹੇ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਦੀ ਦੇ ਮੌਸਮ ਦੇ ਮੱਦੇਨਜਰ ਗਉਵੰਸ਼ ਦਾ ਪੂਰਾ ਖਾਸ ਧਿਆਨ ਰੱਖਿਆ ਜਾਵੇ ਅਤੇ ਸਰਦੀ ਤੋਂ ਬਚਾਉਣ ਲਈ ਪੂਰੇ ਪੁਖਤਾ ਪ੍ਰਬੰਧ ਕੀਤੇ ਜਾਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਉਵੰਸ਼ ਨੂੰ ਪੂਰੀ ਮਾਤਰਾ ਵਿਚ ਹਰਾ—ਚਾਰਾ, ਤੂੜੀ ਆਦਿ ਖੁਰਾਕ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਸਿਹਤ ਠੀਕ ਰਹੇ ਇਸ ਲਈ ਰੋਜਾਨਾਂ ਪੱਧਰ *ਤੇ ਵੈਟਨਰੀ ਡਾਕਟਰਾਂ ਵੱਲੋਂ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਸ਼ੂ ਬਿਮਾਰ ਹੁੰਦਾ ਹੈ ਤਾਂ ਉਸਨੂੰ ਵੱਖਰੇ ਤੌਰ *ਤੇ ਸ਼ਿਫਟ ਕਰਕੇ ਉਸਦਾ ਇਲਾਜ ਕਰਵਾਇਆ ਜਾਵੇ ਤਾਂ ਜ਼ੋ ਹੋਰ ਪਸ਼ੂ ਬਿਮਾਰ ਨਾ ਹੋਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਰਾਲਾ ਕਰਦਿਆਂ ਬੇਸਹਾਰਾ ਪਸ਼ੂਆਂ ਨੁੰ ਲਗਾਤਾਰ ਵੱਖ-ਵੱਖ ਗਉਸ਼ਾਲਾਵਾਂ ਵਿਖੇ ਭੇਜਿਆ ਜਾ ਰਿਹਾ ਹੈ ਤਾਂ ਜੋ ਇਕ ਪਾਸੇ ਤਾਂ ਗਊਵੰਸ਼ ਦੀ ਬਿਹਤਰੀਨ ਤਰੀਕੇ ਨਾਲ ਸੰਭਾਲ ਹੋ ਸਕੇ ਦੂਜੇ ਪਾਸੇ ਬੇਸਹਾਰਾ ਪਸ਼ੁਆਂ ਕਰਕੇ ਸੜਕੀ ਦੁਰਘਟਨਾਵਾਂ ਹੋਣ *ਤੇ ਵੀ ਠਲ ਪੈ ਸਕੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਪਸ਼ੂਆਂ ਨੂੰ ਸੜਕਾਂ *ਤੇ ਨਾ ਛਡਿਆ ਜਾਵੇ ਕਿਉਂ ਜੋ ਸਰਦੀ ਅਤੇ ਧੁੰਦ ਦੇ ਮੌਸਮ ਵਿਚ ਪਸ਼ੂਆਂ ਦੇ ਸੜਕ *ਤੇ ਹੋਣ ਨਾਲ ਕਈ ਵਾਰ ਕੀਮਤੀ ਜਾਨਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ।

ਉਨ੍ਹਾਂ ਸਮਾਜ ਸੇਵੀਆਂ ਅਤੇ ਦਾਨੀ ਸਜਣਾ ਨੂੰ ਅਪੀਲ ਕੀਤੀ ਗਈ ਸੀ ਕਿ ਵੱਧ ਤੋਂ ਵੱਧ ਗਉਸ਼ਾਲਾ ਨੁੰ ਦਾਨ ਸੇਵਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨੇਕ ਕਾਰਜ ਲਈ ਸਭਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਕਿਸੇ ਨਾ ਕਿਸੇ ਰੂਪ ਵਿਚ ਦਾਨ-ਪੁੰਨ ਕਰਨਾਂ ਚਾਹੀਦਾ ਹੈ ਤਾਂ ਜੋ ਗਉਸ਼ਾਲਾ ਵਿਖੇ ਰਹਿ ਰਹੇ ਗਉਵੰਸ਼ ਦੀ ਹਰ ਪਖੋਂ ਸੰਭਾਲ ਹੋ ਸਕੇ।

ਇਸ ਮੌਕੇ ਨਰੇਸ਼ ਕੁਮਾਰ ਚਾਵਲਾ, ਸੋਨੂ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਸਜਨ ਮੌਜੂਦ ਸਨ।

Leave a Reply

Your email address will not be published. Required fields are marked *