ਸਿਹਤ ਵਿਭਾਗ ਵੱਲੋਂ “ਵਿਸ਼ਵ ਆਬਾਦੀ ਦਿਵਸ” ਸਬੰਧੀ ਮਨਾਇਆ ਜਾ ਰਿਹਾ ਹੈ ਵਿਸ਼ੇਸ਼ ਪੰਦਰਵਾੜਾ

ਫਾਜਿਲਕਾ 2 ਜੁਲਾਈ 2024………..

 ਸਿਹਤ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਿਵਾਰ ਨਿਯੋਜਨ ਸਬੰਧੀ ਇਕ ਵਿਸ਼ੇਸ਼ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਅੱਜ ਸੀਐਚਸੀ ਖੂਈਖੇੜਾ ਫੀਲਡ ਸਟਾਫ ਮਲੀਪਰਪਜ਼ ਹੈਲਥ ਵਰਕਰ ਦੀ ਬੈਠਕ ਕੀਤੀ ਗਈ।

ਜਿਸ ਵਿੱਚ ਸੀਨੀਅਰ ਮੈਡੀਕਲ ਅਫਸਰ ਖੂਈ ਖੇੜਾ ਡਾ. ਵਿਕਾਸ ਗਾਂਧੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਧ ਰਹੀ ਆਬਦੀ ਨੂੰ ਘਟਾਉਣ ਲਈ ਇਕ ਵਿਸ਼ੇਸ਼ ਪੰਦਰਵਾੜਾ ਮਿਤੀ 27 ਜੂਨ ਤੋਂ 24 ਜੁਲਾਈ ਤੱਕ ਮਨਾ ਰਿਹਾ ਹੈ। ਜਿਸ ਵਿੱਚ 27 ਜੂਨ ਤੋਂ 10 ਜੁਲਾਈ ਤੱਕ “ਜਾਗਰੂਕਤਾ ਪੰਦਰਵਾੜਾ” ਅਤੇ 11 ਜੁਲਾਈ ਤੋਂ 24 ਜੁਲਾਈ ਤਕ “ਆਬਾਦੀ ਸਥਿਰਤਾ ਪੰਦਰਵਾੜਾ” ਮਨਾਇਆ ਜਾਵੇਗਾ।

ਡਾ. ਗਾਂਧੀ ਨੇ ਅੱਗੇ ਦੱਸਿਆ ਕਿ ਇਸ ਵਾਰ ਇਹ ਪੰਦਰਵਾੜਾ ਸਕੰਲਪ “ਵਿਕਸਿਤ ਭਾਰਤ ਦੀ ਨਵੀਂ ਪਛਾਣ, ਪਰਿਵਾਰ ਨਿਯੋਜਨ ਹਰੇਕ ਦੰਪਤੀ ਦੀ ਸ਼ਾਨ ” ਥੀਮ ਅਧੀਨ ਪਿੰਡ ਪੱਧਰ ਤੱਕ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਿਤੀ 27 ਜੂਨ ਤੋਂ 10 ਜੁਲਾਈ ਤੱਕ ਇਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਪਰਿਵਾਰ ਨਿਯੋਜਨ ਇਕ ਖੁਸ਼ਹਾਲ ਪਰਿਵਾਰ ਦੀ ਚਾਬੀ ਹੈ। ਉਨ੍ਹਾਂ ਦੱਸਿਆ ਕਿ ਮਿਤੀ 11 ਜੁਲਾਈ ਤੋਂ 24 ਜੁਲਾਈ ਤੱਕ ਔਰਤ ਨਲਬੰਦੀ ਤੇ ਪੁਰਸ਼ ਨਸਬੰਦੀ ਦੇ ਆਪ੍ਰੇਸ਼ਨ ਕੀਤੇ ਜਾਣਗੇ।

ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ “ਛੋਟਾ ਪਰਿਵਾਰ,ਸੁਖੀ ਪਰਿਵਾਰ” ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਯੋਗ ਜੋੜਿਆਂ ਨੁੰ ਵਿਆਹ ਤੋਂ 2 ਸਾਲ ਬਾਅਦ ਪਹਿਲਾਂ ਬੱਚਾ ਅਤੇ 2 ਬੱਚਿਆਂ ਵਿਚਕਾਰ ਤਿੰਨ ਸਾਲ ਦਾ ਫਰਕ ਰੱਖਣ ਬਾਰੇ ਸਿਹਤ ਕਰਮਚਾਰੀਆਂ, ਆਸ਼ਾ ਵੱਲੋਂ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ 11 ਜੁਲਾਈ ਨੂੰ ਸਾਰੇ ਸਿਹਤ ਕੇਂਦਰਾਂ  ਵਿਸ਼ਵ ਆਬਾਦੀ ਦਿਵਸ ਮਨਾਇਆ ਜਾਵੇਗਾ|

ਉਹਨਾ ਦੱਸਿਆ ਕਿ ਡਿਲੀਵਰੀ ਤੋਂ ਤੁਰੰਤ ਬਾਅਦ ਪੀ ਪੀ ਆਈ ਓ ਸੀ ਡੀ ਰੱਖਣ ਲਈ ਆਸ਼ਾ ਵਰਕਰ ਨੂੰ ਹਦਾਇਤ ਕੀਤੀ ਹੈ ਉਹ ਗਰਭਵਤੀ ਔਰਤ ਅਤੇ ਉਸਦੇ ਪਰਿਵਾਰ ਨੂੰ ਪਹਿਲਾ ਹੀ ਜਾਗਰੂਕ ਕੀਤਾ ਜਾਵੇ ਤਾਂਕਿ ਪਰਿਵਾਰ ਨਿਯੋਜਨ ਦਾ ਟੀਚਾ ਪੂਰਾ ਹੋ ਸਕੇ।

Leave a Reply

Your email address will not be published. Required fields are marked *