ਅਨੀਮੀਆ ਮੁਕਤ ਪ੍ਰੋਗਰਾਮ ਤਹਿਤ ਅਧਿਆਪਕਾਂ ਤੇ ਆਂਗਨਵਾੜੀ ਵਰਕਰਾਂ ਨੂੰ ਦਿੱਤੀ ਅਨੀਮੀਆ ਸਬੰਧੀ ਟ੍ਰੇਨਿੰਗ

ਮੋਗਾ 19 ਜਨਵਰੀ:
ਸਿਵਲ ਸਰਜਨ ਮੋਗਾ ਡਾ: ਰਾਜੇਸ਼ ਅਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਟੀਕਾਕਰਨ ਅਫਸਰ ਡਾ:ਅਸ਼ੋਕ ਸਿੰਗਲਾ ਦੀ ਅਗਵਾਈ ਹੇਠ “ਹਫਤਾਵਾਰੀ ਆਇਰਨ ਅਤੇ ਫੋਲਿਕ ਐਸਿਡ ਸਪਲੀਮੈਂਟਸ” ਤਹਿਤ ਸਕੂਲ  ਅਧਿਆਪਕਾਂ ਅਤੇ ਆਗਣਵਾੜੀ ਵਰਕਰਾਂ ਨੂੰ  ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਐਸ.ਐਮ.ਓ ਮੋਗਾ ਡਾ: ਸੁਖਪ੍ਰੀਤ ਬਰਾੜ ਦੀ ਅਗਵਾਈ ਹੇਠ ਅਨੀਮੀਆ  ਮੁਕਤ ਪ੍ਰੋਗਰਾਮ ਤਹਿਤ ਅਰਬਨ ਮੋਗਾ ਦੇ ਆਰ.ਬੀ.ਐਸ.ਕੇ ਦੀ ਟੀਮ ਦੇ ਡਾਕਟਰਾਂ, ਡਾ ਅਜੈ ਕੁਮਾਰ, ਸਟਾਫ਼ ਨਰਸ ਰਾਜਵੰਤ ਕੌਰ ਵੱਲੋਂ ਸੈਕਟਰ ਅਰਬਨ ਮੋਗਾ ਅਧੀਨ ਪੈਂਦੇ ਸਕੂਲਾਂ ਦੇ ਅਧਿਆਪਕਾਂ ਤੇ ਆਂਗਨਵਾੜੀ ਵਰਕਰਾਂ ਨੂੰ ਆਇਰਨ ਫੋਲਿਕ ਐਸਿਡ ਸਪਲੀਮੈਂਟੇਸ਼ਨ ਅਤੇ ਨੈਸ਼ਨਲ ਡੀ-ਵਾਰਮਿੰਗ ਡੇਅ ਨਾਲ ਸਬੰਧਿਤ ਟਰੇਨਿੰਗ ਦਿੱਤੀ ਗਈ। ਟਰੇਨਿੰਗ ਵਿੱਚ 50 ਅਧਿਆਪਕਾਂ ਅਤੇ ਆਂਗਨਵਾੜੀ ਵਰਕਰਾਂ ਨੇ ਹਿੱਸਾ ਲਿਆ, ਜਿਹਨਾਂ ਨੂੰ ਪੌਸ਼ਟਿਕ ਅਹਾਰ ਬਾਰੇ ਅਤੇ ਆਇਰਨ,ਅਲਬੈਡਾਜੋਲ ਦੀਆਂ ਗੋਲੀਆਂ ਦੀ ਮਹੱਤਤਾ ਬਾਰੇ  ਦੱਸਿਆ ਗਿਆ ਅਤੇ ਸਕੂਲੀ ਬੱਚਿਆਂ ਨੂੰ ਆਇਰਨ ਦੀ ਇੱਕ ਗੋਲੀ ਹਰ ਹਫ਼ਤੇ ਖਵਾਉਣ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡੀ ਆਈ ਓ ਡਾ ਅਸ਼ੋਕ ਸਿੰਗਲਾ ਵਲੋਂ ਅਧਿਆਪਕਾਂ ਨੂੰ ਇਸ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਇਸ ਮੌਕੇ ਅੰਮ੍ਰਿਤ ਸ਼ਰਮਾ ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਅਤੇ ਸੁਖਬੀਰ ਸਿੰਘ ਜਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਵੱਲੋਂ ਸਮੂਹ ਅਧਿਆਪਕਾ ਅਤੇ ਆਂਗਨਵਾੜੀ ਵਰਕਰਾਂ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *