ਜਨਰਲ, ਖ਼ਰਚਾ ਤੇ ਪੁਲਿਸ ਆਬਜ਼ਰਵਰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਬਣਾ ਰਹੇ ਯਕੀਨੀ

ਮੋਗਾ, 30 ਮਈ:
ਫ਼ਰੀਦਕੋਟ ਲੋਕ ਸਭਾ ਹਲਕੇ ਦੇ ਅਧੀਨ ਪੈਂਦੇ ਜ਼ਿਲ੍ਹਾ ਮੋਗਾ ਦੇ 4 ਵਿਧਾਨ ਸਭਾ ਹਲਕਿਆਂ ਵਿੱਚ ਹਰ ਕਿਸਮ ਦੀਆਂ ਸਿਆਸੀ ਸਰਗਰਮੀਆਂ ਅਤੇ ਉਮੀਦਵਾਰਾਂ ਵਲੋਂ ਕੀਤੇ ਜਾ ਰਹੇ ਖ਼ਰਚੇ, ਖ਼ਰਚੇ ਦਾ ਲੇਖਾ-ਜੋਖਾ ਅਤੇ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਨੂੰ ਜ਼ਮੀਨੀ ਪੱਧਰ ਤੇ ਸੁਚੱਜੇ ਢੰਗ ਨਾਲ ਲਾਗੂ ਕਰਵਾਉਣ ਲਈ ਇੱਕ ਆਈ.ਏ.ਐਸ, ਇੱਕ ਆਈ.ਆਰ.ਐਸ. ਤੇ ਇੱਕ  ਆਈ.ਪੀ.ਐਸ. ਅਧਿਕਾਰੀ ਨੂੰ ਨਿਯੁਕਤ ਕੀਤਾ ਗਿਆ ਹੈઠ।
ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਚੋਣ ਪ੍ਰਕ੍ਰਿਆ ਸਬੰਧੀ ਕੋਈ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਜਨਰਲ ਆਬਜ਼ਰਵਰઠਰੂਹੀઠਖਾਨઠ(ਆਈ.ਏ.ਐਸ) ਦੇ ਮੋਬਾਇਲ ਨੰ-78883-09162 ਉੱਪਰ, ਖਰਚਾ ਆਬਜ਼ਰਵਰ ਸ਼ਰੂਤੀ ਬੀ.ਐਲ.(ਆਈ.ਆਰ.ਐਸ) ਦੇ ਮੋਬਾਇਲ ਨੰ- 79865-18275, ਪੁਲਿਸ ਆਬਜ਼ਰਵਰ ਸ੍ਰੀ ਬੀ ਸ਼ੰਕਰ ਜੈਸਵਾਲ (ਆਈ.ਪੀ.ਐਸ.) ਦੇ ਮੋਬਾਇਲ ਨੰਬਰ 78147-30334 ਉੱਪਰ ਸੰਪਰਕ ਕਰ ਸਕਦਾ ਹੈ।
ਚੋਣ ਆਬਜ਼ਰਵਰਾਂ ਨੇ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਉਮੀਦਵਾਰ ਵਲੋਂ ਜਾਰੀ ਹਦਾਇਤਾਂ ਤੋਂ ਬਾਹਰੀ ਹੋ ਕੇ ਚੋਣ ਪ੍ਰਚਾਰ ਕਰਨ ਉੱਪਰ ਕੇਵਲ ਨਜ਼ਰ ਹੀ ਨਹੀਂ ਰੱਖੀ ਜਾਵੇਗੀ ਬਲਕਿ ਅਣਗਹਿਲੀ ਅਤੇ ਕੁਤਾਹੀ ਕਰਨ ਵਾਲਿਆਂ ਨੂੰ ਨਜ਼ਰਅੰਦਾਜ਼ ਵੀ ਨਹੀਂ ਕੀਤਾ ਜਾਵੇਗਾ।ઠਉਨ੍ਹਾਂ ਦੱਸਿਆ ਸਾਰੇ ਹਲਕਿਆਂ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਤੈਨਾਤ ਖਰਚਾ ਨਿਗਰਾਨ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੁੱਢਲੇ ਤੌਰ ਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਫ਼ੀਲਡ ਦੀਆਂ ਟੀਮਾਂ ਪਿੰਡਾਂ ਦੀਆਂ ਲਿੰਕ ਸੜਕਾਂ, ਹਾਈਵੇ, ਜਨਤਕ ਥਾਵਾਂ ਅਤੇ ਰਾਜਨੀਤਿਕ ਇੱਕਠ ਵਾਲੀਆਂ ਥਾਵਾਂ ਤੇ ਲਗਾਤਾਰ ਨਜ਼ਰਸਾਨੀ ਕਰ ਰਹੀਆਂ ਹਨ।

Leave a Reply

Your email address will not be published. Required fields are marked *