ਆਯੁਸਮਾਨ ਸਰਬਤ ਸਿਹਤ ਬੀਮਾ ਯੋਜਨਾ ਅਧੀਨ 3 ਲੱਖ 67 ਹਜਾਰ 518 ਲੋਕਾਂ ਨੇ ਬਣਵਾਏ ਕਾਰਡ

ਫਾਜਿਲਕਾ 8 ਜਨਵਰੀ
ਆਯੁਸਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਅਧੀਨ ਸਿਹਤ ਵਿਭਾਗ ਫਾਜਿਲਕਾ ਵੱਲੋਂ ਤਿੰਨ ਮਹੀਨੇ ਤੋਂ ਚਲਾਈ ਗਈ ਜਾਗਰੂਕਤਾ ਮੁਹਿੰਮ ਤਹਿਤ 3 ਲੱਖ 67 ਹਜਾਰ 518 ਕਾਰਡ ਲੋਕਾਂ ਨੇ ਬਣਵਾ ਲਏ ਹਨ। ਜਦ ਕਿ ਪਰਿਵਾਰਾਂ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਵਿਚ 200730 ਟੀਚੇ ਦੇ ਮੁਕਾਬਲੇ 164881 ਪਰਿਵਾਰ ਕਵਰ ਕੀਤੇ ਜਾ ਚੁੱਕੇ ਹਨ।  ਘਰ ਬੈਠੇ ਐਪ ਨਾਲ ਆਨਲਾਈਨ ਰਜਿਸਟਰੇਸਨ ਕਰਵਾਈ ਜਾ ਸਕਦੀ ਹੈ। ਇਸ ਦੇ ਇਲਾਵਾ ਆਸ਼ਾ ਵਰਕਰਾਂ ਵੀ ਘਰ-ਘਰ ਜਾ ਕੇ ਆਯੁਸਮਾਨ ਕਾਰਡ ਐਪ ਰਾਹੀਂ ਹੀ ਬਣਵਾ ਰਹੀਆਂ ਹਨ।
ਨੋਡਲ ਅਫਸਰ ਡਾ ਕਵਿਤਾ ਸਿੰਘ ਨੇ ਦੱਸਿਆ ਕਿ ਆਯੁਸਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦੇ ਤਹਿਤ ਖੁਦ ਘਰ ਬੈਠੇ ਹੀ ਪਰਿਵਾਰ ਦੇ ਮੈਂਬਰਾਂ ਦਾ ਆਯੁਸਮਾਨ ਭਾਰਤ ਈ.ਕੇਵਾਈਸੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਲੇ ਸਟੋਰ ਤੋਂ ਪੀਐਮਜੇਵਾਈ ਐਪ ਡਾਊਨਲੋਡ ਕਰੇ ਫਿਰ ਪੀਐਮਜੇਵਾਈ ਤੇ ਕਲਿਕ ਕਰ ਕੇ ਆਪਣਾ ਮੋਬਾਈਲ ਨੰਬਰ ਦਰਜ ਕਰਕੇ ਵੈਰੀਫਾਈ ਕਰਨਾ ਹੋਵੇਗਾ। ਓਟੀਪੀ ਦੇ ਅਧਾਰ ਰਜਿਸਟਰੇਸ਼ਨ ਪ੍ਰਕਿਆ ਹੋਵੇਗੀ।ਪ੍ਰਕਿਆ ਪੂਰੀ ਹੋਣ ਦੇ 15-20 ਮਿੰਟ ਬਾਅਦ ਆਯੁਸਮਾਨ ਕਾਰਡ ਡਾਊਨਲੋਡ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੋਮਨ ਸਰਵਿਸ ਸੈਂਟਰ ਤੇ ਵੀ ਫਰੀ ਆਯੁਸਮਾਨ ਕਾਰਡ ਬਨਾਏ ਜਾ ਰਹੇ ਹੈ। ਇਸ ਤੋਂ ਇਲਾਵਾ ਭਾਰਤ ਸੰਕਲਪ ਯਾਤਰਾ ਦੇ ਤਹਿਤ ਪਿੰਡਾਂ ਵਿੱਚ ਵੈਨ ਦੇ ਰਾਹੀਂ ਸਿਹਤ ਪ੍ਰੋਗਰਾਮ ਦੇ ਤਹਿਤ ਸਪੈਸ਼ਲ ਕੈਪ ਵਿੱਚ ਲੋਕਾਂ ਦੇ ਆਯੁਸਮਾਨ ਕਾਰਡ ਵੀ ਬਨਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਤੋਂ ਅਪੀਲ ਕੀਤੀ ਕਿ ਜਿਆਦਾ ਤੋਂ ਜਿਆਦਾ ਲੋਕ ਕਾਰਡ ਬਨਵਾਏ ਤਾਂ ਜੋ ਇਸ ਤੋਂ 5 ਲੱਖ ਤੱਕ ਦਾ ਇਲਾਜ ਸਰਕਾਰੀ ਤੇ ਨਿਜੀ ਹਸਪਤਾਲ ਮੁਫਤ ਹੋ ਸਕੇਗਾ।

Leave a Reply

Your email address will not be published. Required fields are marked *