ਜਿਲ੍ਹੇ ਵਿੱਚ 224260 ਮੀਟਰੀਕ ਟਨ ਬਾਸਮਤੀ ਦੀ ਹੋਈ ਖਰੀਦ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ ਅਕਤੂਬਰ 2024—

ਝੋਨੇ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਹੁਣ ਤੱਕ ਮੰਡੀਆਂ ਵਿੱਚ 224260 ਮੀਟਰੀਕ ਟਨ ਬਾਸਮਤੀ ਅਤੇ 9570 ਮੀਟਰੀਕ ਟਨ ਝੋਨਾ ਪਹੁੰਚ ਚੁਕਿਆ ਹੈ ਇਹ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਵਲੋਂ ਜਿਲ੍ਹਾ ਮੰਡੀ ਅਫ਼ਸਰ ਸਅਮਨਦੀਪ ਸਿੰਘਜਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਸਸਰਤਾਜ ਸਿੰਘਜਿਲ੍ਹਾ ਮੈਨੇਜਰ ਵੇਅਰ ਹਾਊਸ ਗਗਨਦੀਪ ਸਿੰਘ ਰੰਧਾਵਾਜਿਲਾ ਮੈਨੇਜਰ ਪਨਸਪ ਸੁਖਵਿੰਦਰਜੀਤ ਸਿੰਘ ਅਤੇ ਜਿਲ੍ਹਾ ਮੈਨੇਜਰ ਸਮਨਿੰਦਰ ਸਿੰਘ ਨਾਲ ਮੀਟਿੰਗ ਕਰਦਿਆਂ ਕੀਤਾ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਜਿਲ੍ਹੇ ਵਿੱਚ ਕਿਸੇ ਆੜਤੀਏ ਜਾਂ ਕਿਸਾਨ ਨੁੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਸਵੇਰੇ 9:30 ਤੋਂ 10:00 ਵਜੇ ਤੱਕ ਨਿੱਜੀ ਤੌਰ ਤੇ ਦਫ਼ਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਿਖੇ ਆ ਕੇ ਮਿਲ ਸਕਦੇ ਹਨ ਜਾਂ ਆਪਣੇ ਮੋਬਾਇਲ ਫੋਨ ਰਾਹੀਂ ਹੀ ਦਿੱਤੇ ਗਏ ਲਿੰਕ https://us06web.zoom.us/j/84607130576?pwd=DqjsDRlsG3aRby1izPTWpp98N3O94A.1 ਤੇ ਜਾ ਕੇ ਮੀਟਿੰਗ ਸਬੰਧੀ ਦਿੱਤੇ ਗਏ ਆਈ ਡੀ ਕੋਡ 846 0713 0576 ਅਤੇ ਪਾਸਕੋਡ 498268 ਭਰ ਕੇ ਆਪਣੀ ਮੁਸ਼ਕਿਲਾਂ ਦੱਸ ਸਕਦੇ ਹਨ ਉਨਾਂ ਦੱਸਿਆ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ ਅਤੇ ਹਰੇਕ ਮੰਡੀ ਵਿੱਚ ਕਿਸਾਨਾਂ ਦੀ ਸਹੂਲਤ ਲਈ ਅਧਿਕਾਰੀ ਤਾਇਨਾਤ ਕੀਤੇ ਹੋਏ ਹਨ ਉਨਾਂ ਦਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ 224260 ਮੀਟਰੀਕ ਟਨ ਬਾਸਮਤੀ ਦੀ ਆਮਦ ਹੋਈ ਹੈ ਅਤੇ ਸਬੰਧਤ ਪ੍ਰਾਈਵੇਟ ਏਜੰਸੀਆਂ ਵਲੋਂ ਪੂਰੀ ਦੀ ਪੂਰੀ ਬਾਸਮਤੀ ਦੀ ਖਰੀਦ ਕਰ ਲਈ ਗਈ ਹੈ ਉਨਾਂ ਅੱਗੇ ਦੱਸਿਆ ਕਿ ਮੰਡੀਆਂ ਵਿੱਚ 9570 ਮੀਟਰੀਕ ਟਨ ਝੋਨਾ ਆਇਆ ਹੈ ਜਿਸ ਵਿਚੋਂ ਪ੍ਰਾਈਵੇਟ ਅਤੇ ਸਰਕਾਰੀ ਏਜੰਸੀਆਂ ਵਲੋਂ 8185 ਮੀਟਰੀਕ ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਕੀਤੀ ਗਈ ਝੋਨੇ ਦੇ ਖਰੀਦ ਦੀ ਅਦਾਇਗੀ 24 ਘੰਟਿਆਂ ਦੇ ਅੰਦਰ ਅੰਦਰ ਕਿਸਾਨਾਂ ਨੂੰ ਕੀਤੀ ਜਾਵੇ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਖਰੀਦ ਲਈ ਜਰੂਰੀ ਹੈ ਕਿ ਕਿਸਾਨ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਮੰਡੀ ਵਿੱਚ ਨਾ ਲੈ ਕੇ ਆਉਣ। ਡਿਪਟੀ ਕਮਿਸ਼ਨਰ ਸ੍ਰੀਮਤੀ ਸ਼ਾਕਸ਼ੀ ਸਾਨੀ ਨੇ ਇਹ ਪ੍ਰਗਟਾਵਾ ਕਰਦੇ ਦੱਸਿਆ ਕਿ ਸਾਡੇ ਵੱਲੋਂ ਝੋਨੇ ਦੀ ਖਰੀਦ ਲਈ ਸਾਰੀਆਂ ਏਜੰਸੀਆਂ ਦੇ ਪ੍ਰਬੰਧ ਕਰ ਲਏ ਗਏ ਹਨ ਅਤੇ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ ਪਰ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਨਾ ਲੱਗਣ ਇਸ ਲਈ ਜਰੂਰੀ ਹੈ ਕਿ ਕਿਸਾਨ ਸੁੱਕੀ ਫਸਲ ਮੰਡੀ ਵਿੱਚ ਲੈ ਕੇ ਆਵੇ ਉਹਨਾਂ ਨੇ ਮੰਡੀ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਮੰਡੀਆਂ ਦੇ ਗੇਟ ਉੱਤੇ ਹੀ ਝੋਨੇ ਦੀ ਜਾਂਚ ਕਰਨ ਅਤੇ ਜੇਕਰ ਝੋਨਾ 17 ਫੀਸਦੀ ਤੋਂ ਵੱਧ ਨਮੀ ਵਾਲਾ ਆਉਂਦਾ ਹੈ ਤਾਂ ਉਸ ਨੂੰ ਮੰਡੀ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ। ਉਨਾਂ ਦੱਸਿਆ ਕਿ ਕੰਬਾਇਨ ਮਾਲਕਾਂ ਦੇ ਮਸ਼ਵਰੇ ਉੱਤੇ ਹੁਣ ਕੰਬਾਇਨਾਂ ਸਵੇਰੇ 10:00 ਵਜੇ ਤੋਂ ਸ਼ਾਮ 7:00 ਵਜੇ ਤੱਕ ਝੋਨੇ ਦੀ ਕਟਾਈ ਕਰ ਸਕਣਗੀਆਂ 

ਇਸ ਮੌਕੇ  ਜਿਲਾ ਮੰਡੀ ਅਫਸਰ ਸਰਦਾਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਵਾਰ ਜਿਲੇ ਵਿੱਚ 50 ਖਰੀਦ ਕੇਂਦਰ ਬਣਾਏ ਗਏ ਹਨ ਜਿੱਥੇ ਸਰਕਾਰੀ ਖਰੀਦ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਝੋਨੇ ਦੇ ਸਰਕਾਰੀ ਰੇਟ 2320 ਰੁਪਏ ਪ੍ਰਤੀ ਕੁਇੰਟਲ  ਸ਼੍ਰੇਣੀ ਦੇ ਝੋਨੇ ਲਈ ਤੈਅ ਕੀਤੇ ਗਏ ਹਨ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਗਿੱਲਾ ਝੋਨਾ ਮੰਡੀ ਵਿੱਚ ਨਾ ਲੈ ਕੇ ਆਉਣ ਇਸ ਲਈ ਜਰੂਰੀ ਹੈ ਕਿ ਕੰਬਾਈਨਾਂ ਸਵੇਰੇ ਤੜਕੇ ਜਾਂ ਸ਼ਾਮ ਨੂੰ ਦੇਰ ਤੱਕ ਨਾ ਚਲਾਈਆਂ ਜਾਣ ਅਤੇ ਸੁੱਕਾ ਝੋਨਾ ਹੀ ਵੱਢਿਆ ਜਾਵੇ।

Leave a Reply

Your email address will not be published. Required fields are marked *