ਕਿਸਾਨਾਂ ਦੀ ਸਹਿਮਤੀ ਨਾਲ 1300 ਮੀਟਰ ਜ਼ਮੀਨ ਦਾ ਲਿਆ ਕਬਜ਼ਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 27 ਅਗਸਤ 2024—

ਦਿੱਲੀ ਕਟੜਾ ਐਕਸਪ੍ਰੈਸ ਵੇ ਭਾਗ-2 ਦੇ ਤਹਿਤ ਅੱਜ ਜਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਦੀ ਸਹਿਮਤੀ ਨਾਲ ਫਤਿਹਗੜ੍ਹ ਸ਼ੁਕਰਚੱਕ ਵਿਖੇ 800 ਮੀਟਰ ਅਤੇ ਮਾਨਾਂਵਾਲੇ ਵਿਖੇ 500 ਮੀਟਰ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਐਸ.ਡੀ.ਐਮ. 2 ਸ੍ਰੀ ਲਾਲ ਵਿਸ਼ਵਾਸ਼ ਤਹਿਸੀਲਦਾਰ ਜਗਸੀਰ ਅਤੇ ਅਮਰਜੀਤ ਸਿੰਘ ਐਸ.ਐਚ.ਸ਼ਮਸ਼ੇਰ ਸਿੰਘ , ਸਬੰਧਤ ਕਾਨੂੰਨਗੋ ਅਤੇ ਪਟਵਾਰੀ ਵਲੋਂ ਸਭ ਤੋਂ ਪਹਿਲਾਂ ਫਤਿਹਗੜ੍ਹ ਸ਼ੁਕਰਚੱਕ ਵਿਖੇ  ਦਿੱਲੀ ਕਟੜਾ ਐਕਸਪ੍ਰੈਸ ਵੇ ਨਾਲ ਸਬੰਧਤ 800 ਮੀਟਰ ਦਾ ਕਬਜ਼ਾ ਅਤੇ ਮਾਨਾਂਵਾਲਾ ਵਿਖੇ 500 ਮੀਟਰ ਦਾ ਕਬਜ਼ਾ ਬਿਨਾਂ ਕਿਸੇ ਰੁਕਾਵਟ ਦੇ ਲੈ ਲਿਆ ਗਿਆ ਹੈ ਉਨਾਂ ਦੱਸਿਆ ਕਿ ਐਸ.ਡੀ.ਐਮ. 2 ਵਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਉਨਾਂ ਨੇ ਬਿਨਾਂ ਕਿਸੇ ਰੁਕਾਵਟ ਦੇ ਇਹ ਕਬਜ਼ਾ ਨੈਸ਼ਨਲ ਹਾਈਵੇ ਨੂੰ ਦੇ ਦਿੱਤਾ ਹੈ ਅਤੇ ਨੈਸ਼ਨਲ ਹਾਈਵੇ ਵਲੋਂ ਇਸ ਜ਼ਮੀਨ ਉਪਰ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ

ਐਸ.ਡੀ.ਐਮ 2 ਸ੍ਰੀ ਲਾਲ ਵਿਸ਼ਵਾਸ਼ ਨੇ ਦੱਸਿਆ ਕਿ ਇਸ ਜ਼ਮੀਨ ਦੀ ਅਦਾਇਗੀ ਪਹਿਲਾਂ ਹੀ ਕਿਸਾਨਾਂ ਨੂੰ ਉਨਾਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾ ਚੁੱਕੀ ਹੈ ਉਨਾਂ ਦੱਸਿਆ ਕਿ  ਨੈਸ਼ਨਲ ਐਕਸਪ੍ਰੇਸ ਹਾਈਵੇ ਦੇ ਅਧਿਕਾਰੀਆਂ ਵਲੋਂ ਇਸ ਪ੍ਰੋਜੈਕਟ ਤੇ ਆਪਣਾ ਕੰਮ ਅੱਜ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ

Leave a Reply

Your email address will not be published. Required fields are marked *