228 ਪਰਿਵਾਰਿਕ ਝਗੜੀਆਂ ਚੋ 103 ਦਾ ਹੋਇਆ ਨਿਪਟਾਰਾ: ਅਮਰਦੀਪ ਸਿੰਘ ਬੈਂਸ

ਅੰਮ੍ਰਿਤਸਰ 16 ਦਸੰਬਰ 2024—

ਸ੍ਰੀ ਅਮਰਿੰਦਰ ਸਿੰਘ ਗਰੇਵਾਲਜਿਲ੍ਹਾ ਅਤੇ ਸੇਸ਼ਨਜ-ਕਮ-ਚੇਅਰਮੈਨਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ ਦੀ ਰਹਿਨੁਮਾਈ  ਹੇਠ  ਅਤੇ ਸ਼੍ਰੀ ਅਮਰਦੀਪ ਸਿੰਘ ਬੈਂਸਸਿਵਲ ਜੱਜ-ਸਹਿਤ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਦੇ ਯਤਨਾ ਸਦਕਾ 14 ਦਸੰਬਰ 2024 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਨੈਸ਼ਨਲ ਲੋਕ ਅਦਾਲਤ ਦੌਰਾਨ ਪਰਿਵਾਰਕ ਝਗੜਿਆਂ ਦੇ ਨਿਪਟਾਰੇ ਵਾਸਤੇ ਖਾਸ ਤੌਰਾ ਤੇ 2 ਪਰਿਵਾਰਿਕ ਕੋਰਟ ਬੈਂਚਾਂ ਦਾ ਗਠਨ ਕੀਤਾ ਗਿਆ। ਜਿਸ ਵਿੱਚ 1 ਕੋਰਟ ਸਿਮ ਮਨਦੀਪ ਕੌਰਪ੍ਰਿੰਸਿਪਲ ਜੱਜ ਫੈਮਿਲੀ ਕੋਰਟ ਅਤੇ ਦੁਸਰਾ ਬੈਂਚ ਮਿਸ ਸੰਜੀਤਾਵਧੀਕ  ਪ੍ਰਿੰਸਿਪਲ ਜੱਜ ਫੈਮਿਲੀ ਕੋਰਟਅੰਮ੍ਰਿਤਸਰ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੀਆਂ ਹੋਇਆ ਸ੍ਰੀ ਅਮਰਦੀਪ ਸਿੰਘ ਬੈਂਸ ਜੱਜ ਸਾਹਿਬ ਨੇ ਦੱਸਿਆ ਕੀ ਨੇਸ਼ਨਲ ਲੋਕ ਅਦਾਲਤ ਦੌਰਾਨ ਪਰਿਵਾਰਿਕ ਝਗੜਿਆ ਨੂੰ ਸੁਣਦੇ ਹੋਏ ਸਿਮ ਮਨਦੀਪ ਕੌਰਪ੍ਰਿੰਸਿਪਲ ਜੱਜ ਫੈਮਿਲੀ ਕੋਰਟ ਅਤੇ ਮਿਸ ਸੰਜੀਤਾਵਧੀਕ  ਪ੍ਰਿੰਸਿਪਲ ਜੱਜ ਫੈਮਿਲੀ ਕੋਰਟਵੱਲੋਂ 228 ਮਾਮਲੀਆਂ ਵਿੱਚੋਂ 103 ਦਾ ਨਿਪਟਾਰਾ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਕੀਤਾ ਗਿਆ।

ਸਫਲਤਾ ਦੀਆਂ ਕਹਾਣੀਆਂ:

ਇਸ ਨੈਸ਼ਨਲ ਲੋਕ ਅਦਾਲਤ ਦੌਰਾਨ ਮਿਸ ਮਨਦੀਪ ਕੌਰਪ੍ਰਿੰਸਿਪਲ ਜੱਜ ਫੈਮਿਲੀ ਕੋਰਟ ਵੱਲੋਂ ਇਕ ਕੇਸ ਦੀ ਸੁਣਾਵਾਈ ਕਰਦਿਆਂ ਹੋਇਆਜੋ ਕਿ ਪਿਛਲੇ 6 ਸਾਲਾਂ ਤੋ ਚੱਲ ਰਿਹਾ ਸੀ ਅਤੇ ਪਤੀ-ਪਤਨੀ ਆਪਸ ਵਿੱਚ ਝਗੜ ਰਹੇ ਸਨਜਿਸ ਕਾਰਨ ਦੋਹਾਂ ਪਰਿਵਾਰਾਂ ਦੀ ਜ਼ਿੰਦਗੀ ਖਰਾਬ ਹੋ ਰਹੀ ਸੀ ਅਤੇ ਪੈਸੇ ਦੀ ਖਜਲ-ਖੁਆਰੀ ਹੋ ਰਹੀ ਸੀ। ਦੌਹਾਂ ਧਿਰਾਂ ਦੀ ਕਾਉ਼ਸਲਿੰਗ ਕੀਤੀ ਗਈ ਅਤੇ ਲੰਭੇ ਯਤਨਾਂ ਸਦਕਾ ਦੌਹਾਂ ਧਿਰਾਂ ਦਾ  ਆਪਸੀ ਰਜਾਮੰਦੀ ਨਾਲ ਸਮਝੌਤਾ ਕਰਵਾਇਆ ਗਿਆ। ਇਸ ਤਰ੍ਹਾਂ ਪਤੀ-ਪਤਨੀ ਦਾ ਇਕਠੀਆਂ ਵਸੇਬਾ ਕਰਵਾਇਆ ਗਿਆ। ਦੌਹਾਂ ਧਿਰਾਂ ਵੱਲੋਂ ਅਦਾਲਤ ਮਿਸ ਮਨਦੀਪ ਕੌਰਪ੍ਰਿੰਸਿਪਲ ਜੱਜ ਫੈਮਿਲੀ ਕੋਰਟ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *