ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿੱਚ ਸਥਾਪਿਤ ਕੀਤੇ ਗਏ 04 ਗ੍ਰੀਨ ਪੋਲਿੰਗ ਬੂਥ- ਜ਼ਿਲ੍ਹਾ ਚੋਣ ਅਫ਼ਸਰ

 ਸ੍ਰੀ ਮੁਕਤਸਰ ਸਾਹਿਬ, 01 ਜੂਨ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਇਸ ਵਾਰ ਗਰੀਨ ਬੂਥਾਂ ਰਾਹੀਂ ਜਿੱਥੇ ਵੋਟਰਾਂ ਨੂੰ ਮਤਦਾਨ ਦਾ ਇਕ ਨਵਾਂ ਅਨੁਭਵ ਦਿੱਤਾ ਗਿਆ। ਇੱਥੇ ਮਤਦਾਨ ਕਰਨ ਆਉਣ ਵਾਲੇ ਵੋਟਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਪੌਦੇ ਵੰਡ ਕੇ ਵਾਤਾਵਰਣ ਨਾਲ ਜੁੜਣ ਲਈ ਪ੍ਰੇਰਿਤ ਕੀਤਾ।

 ਜ਼ਿਲ੍ਹਾ ਚੋਣ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਗ੍ਰੀਨ ਬੂਥਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ  ਕਿ ਜ਼ਿਲ੍ਹੇ ਦੇ ਲੋਕਾਂ ਨੂੰ ਵਾਤਾਵਰਣ ਅਤੇ ਗਲੋਬਲ ਵਾਰਮਿੰਗ ਪ੍ਰਤੀ ਸੁਨੇਹਾ ਦੇਣ ਲਈ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ 04 ਗ੍ਰੀਨ ਪੋਲਿੰਗ ਬੂਥ ਬਣਾਏ ਗਏ ਹਨ।

         ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 083 ਲੰਬੀ ਵਿਖੇ ਬੂਥ ਨੰਬਰ 72, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫ਼ਤੂਹੀ ਖੇੜਾ, ਵਿਧਾਨ ਸਭਾ ਹਲਕਾ -084 ਗਿੱਦੜਬਾਹਾ ਵਿਖੇ ਬੂਥ ਨੰਬਰ 148, ਕੇਸ਼ਵ ਵਿੱਦਿਆ ਮੰਦਰ ਪਬਲਿਕ ਸਕੂਲ ਗਿੱਦੜਾਬਾਹਾ, ਵਿਧਾਨ ਸਭਾ ਹਲਕਾ 085- ਮਲੋਟ ਵਿਖੇ ਬੂਥ ਨੰਬਰ 135 ਸੈਕਰਡ ਹਾਰਟ ਕੌਨਵੈਂਟ ਪਬਲਿਕ ਸਕੂਲ ਮਲੋਟ ਅਤੇ ਵਿਧਾਨ ਸਭਾ ਹਲਕਾ 086-ਸ੍ਰੀ ਮੁਕਤਸਰ ਸਾਹਿਬ ਵਿਖੇ ਬੂਥ ਨੰਬਰ 185 ਦਫ਼ਤਰ ਮਾਰਕਿਟ ਕਮੇਟੀ ਵਿਖੇ ਗ੍ਰੀਨ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਨ੍ਹਾਂ ਗ੍ਰੀਨ ਬੂਥਾਂ ਵਿਚ ਟੈਂਟ ਵੀ ਗ੍ਰੀਨ ਹੈ ਅਤੇ ਵੋਟਰਾਂ ਨੂੰ ਵੋਟ ਪਾਉਣ ਉਪਰੰਤ ਫ਼ਲਦਾਰ ਅਤੇ ਛਾਂਦਾਰ ਰੁੱਖਾਂ ਦੇ ਬੂਟੇ ਵੀ ਵੰਡੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਬੂਥ ਬਣਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਵਾਤਾਵਰਣ ਪ੍ਰਤੀ ਸੁਚੇਤ ਕਰਨਾ ਅਤੇ ਗਲੋਬਲ ਵਾਰਮਿੰਗ ਜਿਹੇ ਗੰਭੀਰ ਮੁੱਦੇ ’ਤੇ ਲੋਕਾਂ ਨੂੰ ਸੁਨੇਹਾ ਦੇਣਾ ਹੈ।

Leave a Reply

Your email address will not be published. Required fields are marked *