ਅੰਮ੍ਰਿਤਸਰ, 11 ਜਨਵਰੀ 2024 ( )-
ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਦੀ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ ਨੇ ਵਿਭਾਗ ਨੂੰ ਵੱਖ-ਵੱਖ ਸਕੀਮਾਂ ਤਹਿਤ ਪ੍ਰਾਪਤ ਹੋਈਆਂ 375 ਅਰਜੀਆਂ ਨੂੰ ਪ੍ਰਵਾਨਗੀ ਦਿੰਦੇ ਇੰਨਾ ਦੇ ਲਾਭਪਾਤਰੀਆਂ ਨੂੰ 57 ਲੱਖ 37 ਹਜ਼ਾਰ ਰੁਪਏ ਦੇਣ ਦੀ ਪ੍ਰਵਾਨਗੀ ਦਿੱਤੀ।
ਡਿਪਟੀ ਕਮਿਸ਼ਨਰ ਸ੍ਰੀ ਥੋਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸਬ ਡਵੀਜਨ ਅੰਮ੍ਰਿਤਸਰ 1 ਅਤੇ 2 ਨਾਲ ਸਬੰਧਤ ਆਨਲਾਈਨ ਪ੍ਰਾਪਤ ਵੱਖ-ਵੱਖ ਭਲਾਈ ਸਕੀਮਾਂ ਸਬੰਧੀ ਜਿਵੇਂ ਕਿ ਵਜੀਫਾ ਸਕੀਮ ਅਧੀਨ 365 ਕੇਸਾਂ ਲਈ 41 ਲੱਖ 84 ਹਜ਼ਾਰ, ਸ਼ਗਨ ਸਕੀਮ ਲਈ ਪ੍ਰਾਪਤ 6 ਅਰਜੀਆਂ ਲਈ 1 ਲੱਖ 53 ਹਜ਼ਾਰ, ਐਕਸਗ੍ਰੇਸ਼ੀਅ ਸਬੰਧੀ 7 ਕੇਸਾਂ ਲਈ 14 ਲੱਖ ਰੁਪਏ ਦੀ ਰਾਸ਼ੀ ਮੰਨਜੂਰ ਕੀਤੀ ਗਈ ਹੈ। ਉਨਾਂ ਉਕਤ ਕੇਸਾਂ ਨੂੰ ਪ੍ਰਵਾਨ ਕਰਦੇ ਹੋਏ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਇਹ ਕਿਰਤੀ ਲੋਕ ਵਿਭਾਗ ਨਾਲ ਜੁੜ ਕੇ ਲਾਭ ਲੈ ਸਕਣ। ਉਨਾਂ ਕਿਹਾ ਕਿ ਉਸਾਰੀ ਦੇ ਕਿੱਤੇ ਵਿਚ ਕੰਮ ਕਰਦੇ ਹਰੇਕ ਕਿਰਤੀ ਦਾ ਕਾਰਡ ਬਣਾਇਆ ਜਾਵੇ ਅਤੇ ਇਹ ਕਾਰਡ ਬਨਾਉਣ ਲਈ ਵਿਭਾਗ ਵਿਸ਼ੇਸ਼ ਉਪਰਾਲੇ ਕਰੇ।
ਸ੍ਰੀ ਘਨਸ਼ਾਮ ਥੋਰੀ ਨੇ ਕਿਰਤੀ-ਕਾਮਿਆਂ ਨੂੰ ਬੋਰਡ ਰਾਹੀਂ ਵੱਧ ਤੋਂ ਵੱਧ ਸਕੀਮਾਂ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਦੱਸਿਆ ਕਿ ਰਾਜਮਿਸਤਰੀ, ਇੱਟਾਂ/ਸੀਮਿੰਟ ਫੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟਰੀਸ਼ਨ ਦਾ ਕੰਮ ਕਰਨ ਵਾਲੇ ਬੋਰਡ ਅਧੀਨ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਕਿਸੇ ਸਰਕਾਰੀ, ਅਰਧ ਸਰਕਾਰੀ ਜਾਂ ਪ੍ਰਾਈਵੇਟ ਅਦਾਰੇਵਿੱਚਇਮਾਰਤਾਂ, ਸੜਕਾਂ, ਨਹਿਰਾਂ, ਬਿਜਲੀਦੇਉਤਪਾਦਨਜਾਂਵੰਡ, ਟੈਲੀਫੋਨ, ਤਾਰ, ਰੇਡੀਓ, ਰੇਲ, ਹਵਾਈ ਅੱਡੇ ਆਦਿ ਵਿਖੇ ਉਸਾਰੀ, ਮੁਰੰਮਤ, ਰੱਖ-ਰਖਾਅ ਜਾਂ ਤੋੜ ਫੋੜ ਦੇ ਕੰਮ ਲਈ ਕੁਸ਼ਲ/ਅਰਧਕੁਸ਼ਲ, ਕਾਰੀਗਰ ਜਾਂ ਸੁਪਰਵਾਈਜ਼ਰ ਦੇ ਤੌਰ ’ਤੇ ਤਨਖਾਹ ਜਾਂ ਮਿਹਨਤਾਨਾ ਲੈ ਕੇ ਕੰਮ ਕਰਨ ਵਾਲਾ ਵਿਅਕਤੀ ਵੀ ਰਜਿਸਟਰੇਸ਼ਨ ਯੋਗ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲਾਭਪਾਤਰੀ ਦੀ ਉਮਰ 18 ਤੋਂ 60 ਸਾਲ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਪਿਛਲੇ 12 ਮਹੀਨਿਆਂ ਦੌਰਾਨ ਪੰਜਾਬ ਵਿੱਚ 90 ਦਿਨ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ, ਬੋਰਡ ਦੇ ਲਾਭਪਾਤਰੀ ਵਜੋਂਆਪਣੇ ਅਤੇ ਪਰਿਵਾਰਕ ਮੈਂਬਰਾਂ ਦੇ ਆਧਾਰ ਕਾਰਡ, ਬੈਂਕ ਖਾਤੇ ਦੀ ਕਾਪੀ, ਜਨਮ ਮਿਤੀ ਦਾ ਸਬੂਤ, ਪਰਿਵਾਰ ਦੀ ਫੋਟੋ ਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਆਪਣੇ ਨੇੜਲੇ ਸੇਵਾ ਕੇਂਦਰ ਵਿੱਚ ਜਾ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ।